English- Punjabi Translation

On October 21st, 2019, Posted by admin, No Comments

                      Freequently asked questions.  ( Common Questions ).

ਅਕਸਰ ਪੁੱਛੇ ਜਾਣ ਵਾਲੇ ਸਵਾਲ। (ਆਮ ਸਵਾਲ)।

Why is it a good idea that I take out a Safe Hands Funeral Plan?

ਮੇਰੇ ਦੁਆਰਾ ਸੇਫ ਹੈਂਡਸ ਫਿਊਨਰਲ ਪਲੈਨ ਦੀ ਚੋਣ ਕਰਨਾ ਇੱਕ ਚੰਗਾ ਵਿਚਾਰ ਕਿਉਂ ਹੈ?

Over the last two decades, funeral costs have risen considerably, and according to the Sun Life Cost of Dying Report 2016, a standard cremation funeral today costs an average of around £4000. A funeral plan is a means by which people can protect their loved ones against rising funeral costs and help eliminate any uncertainty or indecision regarding what a person’s preferred arrangements should include.

ਪਿਛਲੇ ਦੋ ਦਹਾਕਿਆਂ ਤੋਂ, ਅੰਤਿਮ-ਸੰਸਕਾਰ ਦੇ ਖ਼ਰਚੇ ਕਾਫੀ ਵਧੇ ਹਨ, ਅਤੇ ਸਨ ਲਾਈਫ ਮੌਤ ਦੀ ਲਾਗਤ ਦੀ 2016 ਦੀ ਰਿਪੋਰਟ ਦੇ ਮੁਤਾਬਕ, ਅੰਤਿਮ ਸੰਸਕਾਰ ਦੀ ਮਿਆਰੀ ਲਾਗਤ ਲਗਭਗ £4000 ਆਉਂਦੀ ਹੈ। ਅੰਤਿਮ-ਸੰਸਕਾਰ ਦੀ ਯੋਜਨਾ ਇੱਕ ਅਜਿਹਾ ਤਰੀਕਾ ਹੈ ਜਿਸ ਦੁਆਰਾ ਲੋਕ ਆਪਣੀਆਂ ਅੰਤਿਮ-ਸੰਸਕਾਰ ਦੀਆਂ ਲਾਗਤਾਂ ਤੋਂ ਆਪਣੇ ਕਰੀਬੀ ਲੋਕਾਂ ਨੂੰ ਬਚਾ ਸਕਦੇ ਹਨ ਅਤੇ ਉਸ ਵਿਅਕਤੀ ਦੁਆਰਾ ਚੁਣੇ ਗਏ ਇੰਤਜ਼ਾਮ ਸ਼ਾਮਲ ਕਰਨ ਲਈ ਕਿਸੇ ਗੈਰਯਕੀਨੀ ਜਾਂ ਦੁਬਿਧਾ ਨੂੰ ਖ਼ਤਮ ਕਰਦੇ ਹਨ।

How does a Safe Hands Funeral Plan work?

ਸੇਫ ਹੈਂਡਸ ਫਿਊਨਰਲ ਪਲੈਨ ਕਿੰਝ ਕੰਮ ਕਰਦਾ ਹੈ?

Safe Hands Funeral Plans work on the same basis as almost every other plan provider, in that the money you pay for your plan is invested in a ring-fenced Trust Fund (in Safe Hands’ case, with Pitmans Trustees Ltd). Through the investment of the Trust Fund by the trustees, the monies grow in value over the course of your lifetime. Then when you pass away, the monies (+RP| uplift) are released from the trust fund and paid to a local, reputable, funeral director who then carries out the funeral by the instructions contained in the plan.

ਸੇਫ ਹੈਂਡਸ ਫਿਊਨਰਲ ਪਲੈਨ ਬਾਕੀ ਪ੍ਰਦਾਤਾਵਾਂ ਦੁਆਰਾ ਪ੍ਰਦਾਨ ਕੀਤੀਆਂ ਯੋਜਨਾਵਾਂ ਦੇ ਵਾਂਗ ਹੀ ਕੰਮ ਕਰਦੇ ਹਨ, ਇਸ ਵਿੱਚ ਤੁਹਾਡੇ ਦੁਆਰਾ ਅਦਾ ਕੀਤੀ ਰਕਮ ਇੱਕ ਰਿੰਗ-ਫੈਜ਼ਡ ਟ੍ਰਸਟ ਫੰਡ (ਸੇਫ ਹੈਂਡਸ ਦੇ ਮਾਮਲੇ ਵਿੱਚ, ਪਿਟਮੈਂਸ ਟ੍ਰਸਟੀਜ਼ ਲਿਮਟਿਡ ਨਾਲ) ਵਿੱਚ ਨਿਵੇਸ਼ ਕਰ ਦਿੱਤੀ ਜਾਂਦੀ ਹੈ। ਟ੍ਰਸਟੀਆਂ ਦੁਆਰਾ ਟ੍ਰਸਟ ਫੰਡ ਦੇ ਨਿਵੇਸ਼ ਦੁਆਰਾ, ਤੁਹਾਡੇ ਜੀਵਨ ਕਾਲ ਦੇ ਦੌਰਾਨ ਉਸਦਾ ਮੁੱਲ ਵੱਧ ਜਾਂਦਾ ਹੈ। ਫਿਰ ਜਦੋਂ ਤੁਹਾਡੀ ਮੌਤ ਹੋ ਜਾਂਦੀ ਹੈ, ਤਾਂ ਟ੍ਰਸਟ ਫੰਡ ਵੱਲੋਂ ਇਹ ਪੈਸੇ (+ਆਰਪੀ| ਅਪਲਿਫਟ) ਦਿੱਤੇ ਜਾਂਦੇ ਹਨ ਅਤੇ ਇਹਨਾਂ ਨਾਲ ਸਥਾਨਕ, ਪ੍ਰਤਿਸ਼ਠਾਵਾਨ ਅਤੇ ਅੰਤਿਮ-ਸੰਸਕਾਰ ਦੇ ਨਿਰਦੇਸ਼ਕ ਨੂੰ ਅਦਾਇਗੀ ਕੀਤੀ ਜਾਂਦੀ ਹੈ, ਜੋ ਯੋਜਨਾ ਵਿੱਚ ਮੌਜੂਦ ਹਦਾਇਤਾਂ ਮੁਤਾਬਕ ਅੰਤਿਮ ਸੰਸਕਾਰ ਦੀ ਰਸਮ ਅਦਾ ਕਰਦਾ ਹੈ।

Is the Safe Hands Plans Trust Fund compliant with all relevant legislation?

ਕੀ ਸੇਫ ਹੈਂਡਸ ਪਲੈਨ ਟ੍ਰਸਟ ਫੰਡ ਸਾਰਿਆਂ ਸਬੰਧਤ ਕਾਨੂੰਨਾਂ ਦੀ ਪਾਲਣਾ ਕਰਦਾ ਹੈ।

Yes. As one of the UK’s premier plan providers, it is of paramount importance to us here at Safe Hands Funeral Plans, that our plan holder’s investments are safe and secure. In conjunction with a specialist firm of solicitors, great care has been taken to ensure the fund complies with all current legislation as set out in the Regulated Activities Order (Financial Services & Marketing Act 2000).

ਜੀ ਹਾਂ। ਯੂਕੇ ਦਿਆਂ ਪ੍ਰਮੁੱਖ ਯੋਜਨਾ ਪ੍ਰਦਾਤਾਵਾਂ ਵਿੱਚੋਂ ਇੱਕ ਦੇ ਤੌਰ ‘ਤੇ, ਸੇਫ ਹੈਂਡਸ ਫਿਊਨਰਲ ਪਲੈਨਸ ਵਿੱਚ ਸਾਡੇ ਲਈ ਇਹ ਗੱਲ ਸਭ ਤੋਂ ਮਹੱਤਵਪੂਰਨ ਹੁੰਦੀ ਹੈ ਕਿ ਸਾਡੇ ਯੋਜਨਾ-ਧਾਰਕਾਂ ਦੁਆਰਾ ਕੀਤੇ ਨਿਵੇਸ਼ ਸੁਰੱਖਿਅਤ ਅਤੇ ਸਹੀ-ਸਲਾਮਤ ਰਹਿਣ। ਵਕੀਲਾਂ ਦੀ ਇੱਕ ਮਾਹਰ ਫਰਮ ਦੀ ਮਦਦ ਨਾਲ, ਫੰਡ ਦੁਆਰਾ ਨਿਯਮਤ ਗਤੀਵਿਧੀਆਂ ਦੇ ਆਰਡਰ (ਵਿੱਤੀ ਸੇਵਾਵਾਂ ਅਤੇ ਮਾਰਕੀਟਿੰਗ ਐਕਟ 2000) ਵਿੱਚ ਨਿਰਧਾਰਤ ਸਾਰਿਆਂ ਕਾਨੂੰਨਾਂ ਦੀ ਪਾਲਣਾ ਕਰਨਾ ਯਕੀਨੀ ਕਰਨ ਵੱਲ ਪੂਰਾ ਧਿਆਨ ਦਿੱਤਾ ਜਾਂਦਾ ਹੈ।

What would happen to the money I have paid for my plan were Safe Hands Funeral Plans to go out of business?

ਜੇਕਰ ਸੇਫ ਹੈਂਡਸ ਫਿਊਨਰਲ ਪਲੈਨ ਆਪਣਾ ਵਪਾਰ ਬੰਦ ਕਰ ਦਿੰਦਾ ਹੈ ਤਾਂ ਇਸਦੀ ਯੋਜਨਾ ਵਿੱਚ ਮੇਰੇ ਨਿਵੇਸ਼ ਕੀਤੇ ਪੈਸੇ ਦਾ ਕੀ ਹੋਵੇਗਾ?

The Trust Fund is entirely independent of Safe Hands Funeral Plans and is not an asset of the company. Safe Hands plan holders are the primary beneficiaries of The Trust Fund. In the highly unlikely event that Safe Hands should go into liquidation, or cease trading for any reason, the Trust Fund investment would be secure and would remain ring-fenced specifically for the purpose of providing the funeral you have bought and for which you have paid.

ਟ੍ਰਸਟ ਫੰਡ ਪੂਰੀ ਤਰ੍ਹਾਂ ਸੇਫ ਹੈਂਡਸ ਫਿਊਨਰਲ ਪਲੈਨ ਤੋਂ ਵੱਖ ਹੈ ਅਤੇ ਇਹ ਕੰਪਨੀ ਦੀ ਜਾਇਦਾਦ ਨਹੀਂ ਹੈ। ਸੇਫ ਹੈਂਡਸ ਯੋਜਨਾ ਧਾਰਕ ਟ੍ਰਸਟ ਫੰਡ ਦੇ ਮੁੱਢਲੇ ਲਾਭਪਾਤਰੀ ਹੁੰਦੇ ਹਨ। ਬਿਲਕੁਲਤ ਹੀ ਅਸੰਭਵ ਕਿਸੇ ਹਾਲਤ ਵਿੱਚ ਜੇਕਰ ਸੇਫ ਹੈਂਡਸ ਨੂੰ ਲਿਕਵੀਡੇਸ਼ਨ ਕਰਨਾ ਪੈ ਜਾਂਦਾ ਹੈ, ਜਾਂ ਕਿਸੇ ਕਾਰਨ ਕਰਕੇ ਵਪਾਰ ਬੰਦ ਕਰਨਾ ਪੈ ਜਾਂਦਾ ਹੈ, ਤਾਂ ਟ੍ਰਸਟ ਫੰਡ ਵਿੱਚ ਕੀਤਾ ਨਿਵੇਸ਼ ਸੁਰੱਖਿਅਤ ਰਹੇਗਾ ਅਤੇ ਖਾਸ ਤੌਰ ‘ਤੇ ਤੁਹਾਡੇ ਵੱਲੋਂ ਖਰੀਦੀ ਗਈ ਅੰਤਿਮ ਸੰਸਕਾਰ ਦੀ ਯੋਜਨਾ ਦੇ ਮਕਸਦ ਲਈ ਅਤੇ ਜਿਸ ਲਈ ਤੁਸੀਂ ਭੁਗਤਾਨ ਕੀਤਾ ਹੈ, ਸੁਰੱਖਿਅਤ ਰੱਖਿਆ ਜਾਵੇਗਾ।

Do I have to pass any medical to qualify for a Safe Hands Funeral Plan?

ਕੀ ਸੇਫ ਹੈਂਡਸ ਫਿਊਨਰਲ ਪਲੈਨ ਨੂੰ ਪ੍ਰਾਪਤ ਕਰਨ ਲਈ ਮੈਨੂੰ ਕੋਈ ਮੈਡੀਕਲ ਜਾਂਚ ਕਰਾਉਣੀ ਹੋਵੇਗੀ?

No. Unlike with many insurance products, customers purchasing a Safe Hands Funeral Plan are not required to pass any medical tests.

ਜੀ ਨਹੀਂ। ਕਈ ਬੀਮਾ ਉਤਪਾਦਾਂ ਦੇ ਉਲਟ, ਸੇਫ ਹੈਂਡਸ ਫਿਊਨਰਲ ਪਲੈਨ ਦਿਆਂ ਖਰੀਦਾਰਾਂ ਨੂੰ ਕੋਈ ਮੈਡੀਕਲ ਜਾਂਚ ਕਰਾਉਣ ਦੀ ਲੋੜ ਨਹੀਂ ਪੈਂਦੀ ਹੈ।

Are there any age restrictions?

ਕੀ ਉਮਰ ‘ਤੇ ਕੋਈ ਪਾਬੰਦੀਆਂ ਹਨ?

Though you must be 18 years of age or older to purchase a Safe Hands Funeral Plan, there is no upper age limit. However, bear in mind that if you are of advanced years (75+) and wish to pay for a plan by monthly instalments, then it is particularly important you understand that, should you pass away before your instalments are paid, your family/representatives would be required to pay the outstanding balance on the plan before the funeral can take place.

ਭਾਵੇਂ ਸੇਫ ਹੈਂਡਸ ਫਿਊਨਰਲ ਪਲੈਨ ਖਰੀਦਣ ਲਈ ਤੁਹਾਡੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ, ਪਰ ਅਧਿਕਤਮ ਉਮਰ ਦੀ ਕੋਈ ਸੀਮਾ ਨਹੀਂ ਹੈ। ਹਾਲਾਂਕਿ, ਇਹ ਗੱਲ ਧਿਆਨ ਵਿੱਚ ਰੱਖੋ ਕਿ ਜੇਕਰ ਤੁਸੀਂ ਵੱਡੀ ਉਮਰ (75+) ਦੇ ਹੋ ਅਤੇ ਕਿਸੇ ਯੋਜਨਾ ਲਈ ਮਹੀਨਾਵਾਰ ਕਿਸ਼ਤਾਂ ਰਾਹੀਂ ਭੁਗਤਾਨ ਕਰਨਾ ਚਾਹੁੰਦੇ ਹੋ, ਤਾਂ ਇਹ ਸਮਝਣਾ ਤੁਹਾਡੇ ਲਈ ਖਾਸ ਤੌਰ ‘ਤੇ ਮਹੱਤਵਪੂਰਨ ਹੁੰਦਾ ਹੈ ਕਿ ਜੇਕਰ ਕਿਸ਼ਤਾਂ ਦਾ ਭੁਗਤਾਨ ਕਰਨ ਤੋਂ ਪਹਿਲਾਂ ਤੁਹਾਡੀ ਮੌਤ ਹੋ ਜਾਂਦੀ ਹੈ, ਤਾਂ ਅੰਤਿਮ ਸੰਸਕਾਰ ਤੋਂ ਪਹਿਲਾਂ ਬਕਾਇਆ ਰਕਮ ਦਾ ਭੁਗਤਾਨ ਤੁਹਾਡੇ ਪਰਿਵਾਰ/ਨੁਮਾਇੰਦੇ ਦੁਆਰਾ ਕੀਤਾ ਜਾਣਾ ਚਾਹੀਦਾ ਹੈ।

If I move house to another part of the UK, will it affect the validity of my Safe Hands Funeral Plan in any way?

ਜੇਕਰ ਮੈਂ ਆਪਣੀ ਰਿਹਾਇਸ਼ ਬਦਲ ਕੇ ਯੂ.ਕੇ. ਦੇ ਕਿਸੇ ਹੋਰ ਖੇਤਰ ਵਿੱਚ ਕਰ ਲਵਾਂ, ਤਾਂ ਕੀ ਇਸਦਾ ਅਸਰ ਮੇਰੇ ਸੇਫ ਹੈਂਡਸ ਫਿਊਨਰਲ ਪਲੈਨ ਦੀ ਵੈਧਤਾ ਉੱਪਰ ਪਵੇਗਾ?

Provided the location you move to is in the UK, then your Safe Hands Funeral Plan will not be affected in any way. But it is important that you notify Safe Hands Funeral Plans of any change to your address.

ਬਸ਼ਰਤੇ ਕਿ ਤੁਹਾਡੀ ਬਦਲੀ ਗਈ ਰਿਹਾਇਸ਼ ਦਾ ਸਥਾਨ ਯੂ.ਕੇ. ਵਿੱਚ ਹੋਵੇ, ਤਾਂ ਤੁਹਾਡੇ ਸੇਫ ਹੈਂਡਸ ਫਿਊਨਰਲ ਪਲੈਨ ਉੱਪਰ ਕੋਈ ਪ੍ਰਭਾਵ ਨਹੀਂ ਪਵੇਗਾ। ਪਰ ਇੱਕ ਇਹ ਗੱਲ ਮਹੱਤਵਪੂਰਨ ਹੈ ਕਿ ਤੁਸੀਂ ਆਪਣੇ ਪਤੇ ਵਿੱਚ ਕਿਸੇ ਵੀ ਤਰ੍ਹਾਂ ਦੇ ਬਦਲਾਅ ਬਾਰੇ ਸੇਫ ਹੈਂਡਸ ਫਿਊਨਰਲ ਪਲੈਨ ਨੂੰ ਸੂਚਿਤ ਕਰੋ।

What happens if I die while I’m away from home (but in the UK)?

ਜੇਕਰ ਮੇਰੀ ਮੌਤ ਮੇਰੇ ਘਰ ਤੋਂ ਦੂਰ (ਪਰ ਯੂ.ਕੇ. ਵਿੱਚ) ਹੋ ਜਾਂਦੀ ਹੈ, ਤਾਂ ਕੀ ਹੋਵੇਗਾ?

Safe Hands Funeral Plans will arrange for your body to be collected from wherever you happen to be when you pass away, and transported to the funeral director’s chapel of rest in your home town. However, any transportation costs over 20 miles will be charged at whatever the funeral director’s standard charge for mileage happens to be at that time (this additional charge would be payable by the plan holder’s representatives directly to the funeral director).

ਤੁਹਾਡੀ ਮੌਤ ਹੋਣ ਦੀ ਥਾਂ ਤੋਂ ਤੁਹਾਡੇ ਸਰੀਰ ਨੂੰ ਤੁਹਾਡੀ ਮੂਲ ਸ਼ਹਿਰ ਵਿੱਚ ਫਿਊਨਰਲ ਨਿਰਦੇਸ਼ਕ ਦੇ ਪ੍ਰਾਰਥਨਾ ਘਰ ਤੱਕ ਲੈ ਜਾਣ ਦਾ ਪ੍ਰਬੰਧ ਸੇਫ ਹੈਂਡਸ ਫਿਊਨਰਲ ਪਲੈਨ ਕਰੇਗਾ। ਹਾਲਾਂਕਿ, 20 ਮੀਲ ਤੋਂ ਵੱਧ ਦੂਰੀ ਤੱਕ ਲੈ ਜਾਣ ਦੀ ਲਾਗਤ ਉਸ ਸਮੇਂ ਦੇ ਆਵਾਜਾਈ ਦੇ ਖਰਚੇ ਦੀ ਦਰ ‘ਤੇ ਫਿਊਨਰਲ ਨਿਰਦੇਸ਼ਕ ਦੀ ਮਿਆਰੀ ਲਾਗਤ ਦੇ ਮੁਤਾਬਕ ਵਸੂਲ ਕੀਤਾ ਜਾਵੇਗਾ (ਇਸ ਵਧੇਰੇ ਖਰਚੇ ਦਾ ਭੁਗਤਾਨ ਯੋਜਨਾ ਧਾਰਕ ਦੇ ਨੁਮਾਇੰਦਿਆਂ ਦੁਆਰਾ ਸਿੱਧੇ ਤੌਰ ‘ਤੇ ਫਿਊਨਰਲ ਨਿਰਦੇਸ਼ਕ ਨੂੰ ਕੀਤਾ ਜਾਵੇਗਾ)।

What happens if I die while I’m abroad (outside of the UK)?

ਜੇਕਰ ਮੇਰੀ ਮੌਤ ਵਿਦੇਸ਼ (ਯੂ.ਕੇ. ਦੇ ਬਾਹਰ) ਵਿੱਚ ਹੋ ਜਾਂਦੀ ਹੈ, ਤਾਂ ਕੀ ਹੋਵੇਗਾ?

As standard, Safe Hands Funeral Plans make no provision for repatriation (transport of the deceased back to the UK). However, provided you have travel insurance in place, then this should cover the cost of the repatriation to the UK. Once back in the UK, Safe Hands Funeral Plans would organise for your body to be collected from the airport, by the funeral director, and taken to their chapel of rest pending the funeral taking place.

ਸਟੈਂਡਰਡ ਦੇ ਮੁਤਾਬਕ, ਸੇਫ ਹੈਂਡਸ ਫਿਊਨਰਲ ਪਲੈਨ ਆਪਣੇ ਦੇਸ਼ ਵਿੱਚ ਵਾਪਸ ਲਿਆਉਣ (ਮ੍ਰਿਤਕ ਨੂੰ ਯੂਕੇ ਵਾਪਸ ਲਿਆਉਣਾ) ਦਾ ਕੋਈ ਪ੍ਰਬੰਧ ਨਹੀਂ ਕਰਦਾ ਹੈ। ਪਰ, ਬਸ਼ਰਤੇ ਕਿ ਤੁਹਾਡੇ ਕੋਲ ਯਾਤਰਾ ਦਾ ਬੀਮਾ ਹੋਵੇ, ਤਾਂ ਇਸ ਵਿੱਚ ਤੁਹਾਨੂੰ ਯੂ.ਕੇ. ਵਾਪਸ ਲਿਆਉਣ ਦੀ ਲਾਗਤ ਸ਼ਾਮਲ ਹੋ ਜਾਵੇਗੀ। ਯੂ.ਕੇ. ਵਾਪਸ ਆਉਣ ‘ਤੇ, ਸੇਫ ਹੈਂਡਸ ਫਿਊਨਰਲ ਪਲੈਨ ਤੁਹਾਡੇ ਸਰੀਰ ਨੂੰ ਹਵਾਈ ਅੱਡੇ ਤੋਂ ਫਿਊਨਰਲ ਨਿਰਦੇਸ਼ਕ ਦੁਆਰਾ ਅੰਤਿਮ ਸੰਸਕਾਰ ਕਰਨ ਲਈ ਪ੍ਰਾਰਥਨਾ ਘਰ ਲੈ ਜਾਣ ਦਾ ਪ੍ਰਬੰਧ ਕਰੇਗਾ।

If I decide to cancel my Safe Hands Funeral Plan, will l receive a refund?

ਜੇਕਰ ਮੈਂ ਸੇਫ ਹੈਂਡਸ ਫਿਊਨਰਲ ਪਲੈਨ ਨੂੰ ਰੱਦ ਕਰਨ ਦਾ ਫੈਸਲਾ ਕਰਨ, ਤਾਂ ਕੀ ਮੈਨੂੰ ਰੀਫੰਡ ਮਿਲੇਗਾ?

If you change your mind within 21 days of receiving your plan certificate; then you are eligible to receive a full refund of all monies paid. If you change your mind after that initial 21 days cooling off period has expired, then any refund due will be subject to our standard £495 cancellation fee (see T&C’s for more information). Cancellation requests MUST be put in writing, either by email to cancellations@safehandsplans.co.uk or by letter addressed to Safe Hands Funeral Plans, 8 Peterson Road, Wakefield, West Yorkshire, WF1 4EB.

ਜੇਕਰ ਤੁਸੀਂ ਆਪਣੀ ਯੋਜਨਾ ਦਾ ਪ੍ਰਮਾਣ ਪੱਤਰ ਪ੍ਰਾਪਤ ਕਰਨ ਦੇ 21 ਦਿਨਾਂ ਦੇ ਅੰਦਰ ਆਪਣਾ ਮਨ ਬਦਲਦੇ ਹੋ; ਤਾਂ ਤੁਸੀਂ ਅਦਾ ਕੀਤੀ ਗਈ ਪੂਰੀ ਰਕਮ ਵਾਪਸ ਲੈਣ ਦੇ ਯੋਗ ਹੁੰਦੇ ਹੋ। ਜੇਕਰ ਤੁਸੀਂ ਸ਼ੁਰੂਆਤੀ 21 ਦਿਨਾਂ ਦੀ ਕੂਲਿੰਗ ਮਿਆਦ ਪੁੱਗਣ ਦੇ ਬਾਅਦ ਆਪਣਾ ਮਨ ਬਦਲਦੇ ਹੋ, ਤਾਂ ਕੋਈ ਵੀ ਦੇਣਯੋਗ ਰੀਫੰਡ ਸਾਡੀ ਮਿਆਰੀ £495 ਦੀ ਰੱਦ ਕਰਨ ਫੀਸ ਅਧੀਨ ਹੋਵੇਗਾ (ਵਧੇਰੇ ਜਾਣਕਾਰੀ ਲਈ ਨਿਯਮ ਅਤੇ ਸ਼ਰਤਾਂ ਦੇਖੋ)। ਰੱਦ ਕਰਨ ਦੀ ਮੰਗ cancellations@safehandsplans.co.uk ‘ਤੇ ਈਮੇਲ ਕਰਕੇ ਜਾਂ ਸੇਫ ਹੈਂਡਸ ਫਿਊਨਰਲ ਪਲੈਨ, 8 ਪੀਟਰਸਨ ਰੋਡ, ਵੇਕਫੀਲਡ, ਵੈਸਟ ਯੌਰਕਸ਼ਾਇਰ, ਡਬਲਯੂ.ਐਫ. 1 4ਈ.ਬੀ. ‘ਤੇ ਪੱਤਰ ਰਾਹੀਂ ਲਾਜ਼ਮੀ ਤੌਰ ‘ਤੇ ਲਿਖਤੀ ਰੂਪ ਵਿੱਚ ਕੀਤੀ ਜਾਣੀ ਚਾਹੀਦੀ ਹੈ।

Can I tailor or upgrade, update, or modify the content of my Safe Hands Funeral Plan?

ਕੀ ਮੈਂ ਸੇਫ ਹੈਂਡਸ ਫਿਊਨਰਲ ਪਲੈਨ ਨੂੰ ਵਿਸ਼ੇਸ਼ ਤੌਰ ‘ਤੇ ਬਣਾ ਜਾਂ ਅਪਗ੍ਰੇਡ, ਅਪਡੇਟ ਜਾਂ ਬਦਲ ਸਕਦਾ ਹਾਂ?

Yes. Subject to you paying any applicable additional monies, a lower specification Safe Hands Funeral Plan, can, at any time, be upgraded to one of a higher specification. Also, if there is anything that you would like your funeral plan to include that isn’t included within any of the plan options as standard, then let us know and, subject to you paying any applicable additional monies, we will personalise your plan for you.

ਜੀ ਹਾਂ। ਕਿਸੇ ਵੀ ਲਾਗੂ ਹੋਏ ਵਾਧੂ ਖਰਚੇ ਦੀ ਅਦਾਇਗੀ ਦੇ ਅਧੀਨ, ਇੱਕ ਘੱਟ ਵਿਸ਼ੇਸ਼ਤਾ ਵਾਲਾ ਸੇਫ ਹੈਂਡਸ ਫਿਊਨਰਲ ਪਲੈਨ ਨੂੰ, ਕਿਸੇ ਵੀ ਸਮੇਂ ਕਿਸੇ ਉੱਚ ਪੱਧਰ ਦੀ ਵਿਸ਼ੇਸ਼ਤਾ ‘ਤੇ ਅਪਗ੍ਰੇਡ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ, ਜੇਕਰ ਤੁਸੀਂ ਕੋਈ ਅਜਿਹੀ ਚੀਜ਼ ਆਪਣੇ ਅੰਤਿਮ-ਸੰਸਕਾਰ ਦੀ ਯੋਜਨਾ ਵਿੱਚ ਸ਼ਾਮਲ ਕਰਨਾ ਚਾਹੁੰਦੇ ਹੋ ਜੋ ਮਿਆਰੀ ਤੌਰ ‘ਤੇ ਕਿਸੇ ਵੀ ਯੋਜਨਾ ਦੇ ਵਿਕਲਪਾਂ ਵਿੱਚ ਸ਼ਾਮਲ ਨਹੀਂ ਹੈ, ਤਾਂ ਸਾਨੂੰ ਦੱਸੋ ਅਤੇ, ਤੁਹਾਡੇ ਦੁਆਰਾ ਕੀਤੀ ਵਧੇਰੀ ਅਦਾਇਗੀ ਦੇ ਅਧੀਨ, ਅਸੀਂ ਤੁਹਾਡੀ ਲਈ ਤੁਹਾਡੀ ਯੋਜਨਾ ਨੂੰ ਤੁਹਾਡੇ ਮੁਤਾਬਕ ਬਣਾ ਦੇਵਾਂਗੇ।

                                    Freequently asked questions   ( Specific Questions ).

ਅਕਸਰ ਪੁੱਛੇ ਜਾਣ ਵਾਲੇ ਸਵਾਲ। (ਵਿਸ਼ੇਸ਼ ਸਵਾਲ)।

Do Safe Hands Funeral Plans cater for burial or just cremation?

ਕੀ ਸੇਫ ਹੈਂਡਸ ਫਿਊਨਰਲ ਪਲੈਨ ਦਫ਼ਨਾਏ ਜਾਣ ਦਾ ਦੀ ਸਹੂਲਤ ਦਿੰਦਾ ਹੈ ਜਾਂ ਸਿਰਫ ਦਾਹ ਸੰਸਕਾਰ ਦੀ?

Safe Hands Funeral Plans cover cremation in their basic format. All plans except the Direct Cremation and ‘Your Simplest’ options can be tailored for burial. If you do not already own a burial plot, you will need to purchase one directly from the owners/managers of the cemetery at which you wish to be buried.

ਸੇਫ ਹੈਂਡਸ ਫਿਊਨਰਲ ਪਲੈਨ ਆਪਣੇ ਬੁਨਿਆਦੀ ਢਾਂਚੇ ਵਿੱਚ ਅੰਤਿਮ ਸੰਸਕਾਰ ਕਰਦੇ ਹਨ। ਦਫਨਾਉਣ ਲਈ ਸਿੱਧੇ ਦਾਹ ਸੰਸਕਾਰ ਦੇ ਇਲਾਵਾ ਸਾਰੀਆਂ ਯੋਜਨਾਵਾਂ ਅਤੇ ‘ਤੁਹਾਡੇ ਸਭ ਤੋਂ ਅਸਾਨ’ ਵਿਕਲਪਾਂ ਨੂੰ ਖਾਸ ਤੌਰ ‘ਤੇ ਤਿਆਰ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਪਹਿਲਾਂ ਕਬਰਸਤਾਨ ਵਿੱਚ ਆਪਣੀ ਕਬਰ ਲਈ ਕੋਈ ਖੇਤਰ ਨਹੀਂ ਲਿਆ ਹੈ, ਤਾਂ ਤੁਹਾਨੂੰ ਆਪਣੇ ਲਈ ਕਬਰਸਤਾਨ ਦੇ ਮਾਲਕ/ਪ੍ਰਬੰਧਕ ਤੋਂ ਸਿੱਧਾ ਖਰੀਦਣ ਪਵੇਗਾ।

Are Safe Hands Funeral Plans fully guaranteed (meaning when I pass away, that there won’t ever be anything extra for my loved ones to pay)?

ਕੀ ਸੇਫ ਹੈਂਡਸ ਫਿਊਨਰਲ ਪਲੈਨ ਪੂਰੀ ਤਰ੍ਹਾਂ ਗਰੰਟੀਸ਼ੁਦਾ ਹਨ (ਮਤਲਬ ਕਿ ਮੇਰੀ ਮੌਤ ਹੋ ਜਾਣ ‘ਤੇ, ਮੇਰਿਆਂ ਸਬੰਧੀਆਂ ਵੱਲੋਂ ਕੋਈ ਰਕਮ ਦੇਣਯੋਗ ਨਹੀਂ ਹੋਵੇਗੀ)?

While Safe Hands Funeral Plans guarantee there won’t ever be anything extra to pay towards the funeral director’s fees and services, then depending on the plan option you choose, there may be additional costs to pay towards disbursements (also called 3rd party fees).
The Pearl, Sapphire, and Ruby options all include a £1,200 allowance (and the ‘Your Simplest’ option includes a £800 allowance) to cover the following three disbursements specifically 1). Cremation Fee (or interment fee if it’s burial), 2). Doctor’s fee, 3). Minister’s or Celebrant’s Fee for service at the crematorium (or graveside, if burial). With these options, when you pass away, if the allowance (plus RPI interest uplift), is insufficient to cover the cost of those three elements of fees at that time, then your family or representatives may be required to pay any shortfall before the funeral can take place.
In the case of the Topaz option, while the funeral director’s fees and services are guaranteed, this plan option excludes any allowance for disbursements & 3rd party fees. These would need to be paid at some point (either directly to Safe Hands Funeral Plans if paid before the plan holder’s death, or to the funeral director directly if paid by others after the plan holder’s death).

ਜਦੋਂ ਸੇਫ ਹੈਂਡਸ ਫਿਊਨਰਲ ਪਲੈਨ ਗਾਰੰਟੀ ਦਿੰਦਾ ਹੈ ਕਿ ਫਿਊਨਰਲ ਨਿਰਦੇਸ਼ਕ ਦੀ ਫੀਸ ਅਤੇ ਸੇਵਾਵਾਂ ਦੇ ਇਲਾਵਾ ਉਸਨੂੰ ਭੁਗਤਾਨ ਕਰਨ ਲਈ ਕੋਈ ਖਰਚਾ ਨਹੀਂ ਹੋਵੇਗਾ, ਤਾਂ ਤੁਹਾਡੇ ਦੁਆਰਾ ਚੁਣੀ ਗਈ ਯੋਜਨਾ ਦੇ ਵਿਕਲਪ ਦੇ ਅਧਾਰ ‘ਤੇ, ਅਦਾਇਗੀ ਦਾ ਭੁਗਤਾਨ (ਜਿਸ ਨੂੰ ਤੀਸਰੀ ਪਾਰਟੀ ਦੀਆਂ ਫੀਸਾਂ ਵੀ ਕਹਿੰਦੇ ਹਨ) ਕਰਨ ਲਈ ਕੁੱਝ ਵਾਧੂ ਲਾਗਤ ਆ ਸਕਦੀ ਹੈ। ਪਰਲ, ਸਫਾਇਅਰ, ਅਤੇ ਰੂਬੀ ਦਿਆਂ ਸਾਰਿਆਂ ਵਿਕਲਪਾਂ ਵਿੱਚ ਇਹਨਾਂ ਤਿੰਨਾਂ (ਵਿਸ਼ੇਸ਼ ਤੌਰ ‘ਤੇ ਅਦਾਇਗੀ) ਨੂੰ ਕਵਰ ਕਰਨ ਲਈ £1,200 ਦਾ ਭੱਤਾ (ਅਤੇ ‘ਤੁਹਾਡੇ ਸਭ ਤੋਂ ਆਸਾਨ’ ਵਿਕਲਪ ਵਿੱਚ £800 ਦਾ ਭੱਤਾ ਸ਼ਾਮਲ ਹੈ) ਸ਼ਾਮਲ ਹੁੰਦਾ ਹੈ 1) ਦਾਹ-ਸੰਸਕਾਰ (ਜਾਂ ਦਫ਼ਨਾਏ ਜਾਣ) ਦੀ ਫੀਸ, 2) ਡਾਕਟਰ ਦੀ ਫ਼ੀਸ, 3) ਸ਼ਮਸ਼ਾਨਘਾਟ (ਜਾਂ ਕਬਰਸਤਾਨ, ਜੇਕਰ ਦਫ਼ਨਾਇਆ ਜਾਣਾ ਹੈ) ਲਈ ਅਧਿਕਾਰੀ ਜਾਂ ਪਾਦਰੀ ਦੀ ਫੀਸ। ਇਹਨਾਂ ਵਿਕਲਪਾਂ ਦੇ ਨਾਲ, ਜਦੋਂ ਤੁਹਾਡੀ ਮੌਤ ਹੋ ਜਾਂਦੀ ਹੈ, ਜੇਕਰ ਅਜਿਹਾ ਭੱਤਾ (ਆਰਪੀਆਈ ਵਿਆਜ ਅਪਲਿਫਟ ਦੇ ਸਮੇਤ) ਉਸ ਸਮੇਂ ਦੀਆਂ ਫ਼ੀਸਾਂ ਦੀ ਲਾਗਤ ਨੂੰ ਪੂਰਾ ਕਰਨ ਲਈ ਕਾਫ਼ੀ ਨਹੀਂ ਹੁੰਦਾ ਹੈ, ਤਾਂ ਤੁਹਾਡੇ ਪਰਿਵਾਰ ਜਾਂ ਨੁਮਾਇੰਦੇ ਨੂੰ ਅੰਤਿਮ ਸਸਕਾਰ ਤੋਂ ਪਹਿਲਾਂ ਕਿਸੇ ਵੀ ਬਕਾਇਆ ਰਕਮ ਦਾ ਭੁਗਤਾਨ ਕਰਨਾ ਪੈ ਸਕਦਾ ਹੈ।

ਟੋਪੈਜ਼ ਵਿਕਲਪ ਦੇ ਮਾਮਲੇ ਵਿੱਚ, ਜਿੱਥੇ ਫਿਊਨਰਲ ਨਿਰਦੇਸ਼ਕ ਦੀਆਂ ਫੀਸਾਂ ਅਤੇ ਸੇਵਾਵਾਂ ਗਾਰੰਟੀਸ਼ੁਦਾ ਹੁੰਦੀਆਂ ਹਨ, ਉੱਥੇ ਇਸ ਯੋਜਨਾ ਦੇ ਵਿਕਲਪ ਵਿੱਚ ਅਦਾਇਗੀ ਅਤੇ ਤੀਸਰੀ ਪਾਰਟੀ ਦੀਆਂ ਫੀਸਾਂ ਲਈ ਕੋਈ ਭੱਤਾ ਸ਼ਾਮਲ ਨਹੀਂ ਕੀਤਾ ਜਾਂਦਾ ਹੈ। ਇਹਨਾਂ ਦਾ ਭੁਗਤਾਨ ਕਿਸੇ ਸਮੇਂ ‘ਤੇ ਕਰਨਾ ਪੈਂਦਾ ਹੈ (ਯੋਜਨਾ ਧਾਰਕ ਦੀ ਮੌਤ ਤੋਂ ਪਹਿਲਾਂ ਭੁਗਤਾਨ ਕਰਨ ਦੇ ਮਾਮਲੇ ਵਿੱਚ ਸਿੱਧੇ ਸੇਫ ਹੈਂਡਸ ਫਿਊਨਰਲ ਪਲੈਨਸ ਨੂੰ, ਯੋਜਨਾ ਧਾਰਕ ਦੀ ਮੌਤ ਤੋਂ ਬਾਅਦ ਭੁਗਤਾਨ ਕਰਨ ਦੇ ਮਾਮਲੇ ਵਿੱਚ ਸਿੱਧੇ ਫਿਊਨਰਲ ਡਾਇਰੈਕਟਰ ਨੂੰ)।

Why is the disbursement allowance in the ‘Your Simplest’ option just £800 when the allowance in the Pearl, Sapphire, and Ruby is £1,200?

‘ਤੁਹਾਡੇ ਸਭ ਤੋਂ ਅਸਾਨ’ ਵਿਕਲਪ ਵਿੱਚ ਅਦਾਇਗੀ ਦਾ ਭੱਤਾ ਸਿਰਫ £800 ਹੁੰਦਾ ਹੈ ਜਦਕਿ ਪਰਲ, ਸਫਾਇਅਰ ਅਤੇ ਰੂਬੀ ਵਿੱਚ ਇਹ ਭੱਤਾ £1,200 ਹੁੰਦਾ ਹੈ, ਇਸਦਾ ਕੀ ਕਾਰਨ ਹੈ?

The disbursement allowance is less in the ‘Your Simplest’ option because the cremation takes place before 10 am (when Crematorium fees are much cheaper than they are at other times of the day). Furthermore, with this option, the cremation can be carried out at any crematorium within a 30-mile radius of the funeral director’s chapel of rest – giving the funeral director the opportunity to use one further afield if the fees there are less than they are at the one that’s most local.

‘ਤੁਹਾਡੇ ਸਭ ਤੋਂ ਅਸਾਨ’ ਵਿਕਲਪ ਵਿੱਚ ਅਦਾਇਗੀ ਦਾ ਭੱਤਾ ਘੱਟ ਹੁੰਦਾ ਹੈ ਕਿਉਂਕਿ ਅੰਤਿਮ ਸੰਸਕਾਰ 10 ਵਜੇ ਤੋਂ ਪਹਿਲਾਂ ਹੁੰਦਾ ਹੈ (ਜਦੋਂ ਸ਼ਮਸ਼ਾਨ ਘਾਟ ਦੀ ਫੀਸ ਦਿਨ ਵਿੱਚ ਹੋਰ ਕਿਸੇ ਸਮੇਂ ਦੇ ਮੁਕਾਬਲੇ ਘੱਟ ਹੁੰਦੀ ਹੈ)। ਇਸ ਦੇ ਇਲਾਵਾ, ਇਸ ਵਿਕਲਪ ਦੇ ਨਾਲ, ਅੰਤਿਮ ਸੰਸਕਾਰ ਨਿਰਦੇਸ਼ਕ ਦੇ ਪ੍ਰਾਰਥਨਾ ਘਰ ਤੋਂ 30 ਮੀਲ ਦੇ ਘੇਰੇ ਦੇ ਅੰਦਰ ਕਿਸੇ ਵੀ ਸ਼ਮਸ਼ਾਨ ਘਾਟ ਵਿੱਚ ਕੀਤਾ ਜਾ ਸਕਦਾ ਹੈ – ਫਿਊਨਰਲ ਨਿਰਦੇਸ਼ਕ ਨੂੰ ਇੱਕ ਹੋਰ ਥਾਂ ਦੀ ਵਰਤੋਂ ਕਰਨ ਦਾ ਮੌਕਾ ਦਿੰਦਾ ਹੈ ਜੇਕਰ ਫੀਸ ਸਥਾਨਕ ਸ਼ਮਸ਼ਾਨ ਘਾਟ ਦੇ ਮੁਕਾਬਲੇ ਘੱਟ ਹੋਵੇ।

Can I nominate a specific funeral director to undertake my funeral?

ਕੀ ਮੈਂ ਆਪਣੀ ਅੰਤਿਮ-ਸੰਸਕਾਰ ਦੀ ਰਸਮ ਅਦਾ ਕਰਨ ਲਈ ਕੋਈ ਵਿਸ਼ੇਸ਼ ਫਿਊਨਰਲ ਨਿਰਦੇਸ਼ਕ ਚੁਣ ਸਕਦਾ ਹਾਂ?

Excluding the Direct Cremation and ‘Your Simplest’ plan options, you are welcome to nominate a funeral director that you would prefer to undertake your funeral. Then, at the time of your funeral, we will offer the benefit of your funeral to your nominated preferred firm. However, if your nominated preferred funeral director is, for any reason, unavailable or unwilling to undertake the service, then it will instead be conducted by an alternative local funeral director at Safe Hands Funeral Plans’ discretion. NOTE: At the current time, customers are not permitted to nominate funeral directors that are owned by Dignity Plc.

ਸਿੱਧੇ ਦਾਹ ਸਸਕਾਰ ਅਤੇ ‘ਤੁਹਾਡੇ ਸਭ ਤੋਂ ਆਸਾਨ’ ਯੋਜਨਾ ਦਿਆਂ ਵਿਕਲਪਾਂ ਤੋਂ ਇਲਾਵਾ, ਤੁਸੀਂ ਫਿਊਨਰਲ ਨਿਰਦੇਸ਼ਕ ਚੁਣਨ ਲਈ ਯੋਗ ਹੁੰਦੇ ਹੋ, ਜਿਸਦੇ ਦੁਆਰਾ ਤੁਸੀਂ ਆਪਣੇ ਅੰਤਿਮ-ਸੰਸਕਾਰ ਦੀ ਰਸਮ ਅਦਾ ਕਰਾਉਣਾ ਚਾਹੁੰਦੇ ਹੋ। ਇਸ ਤੋਂ ਬਾਅਦ, ਤੁਹਾਡੇ ਅੰਤਿਮ-ਸੰਸਕਾਰ ਵੇਲੇ, ਅਸੀਂ ਤੁਹਾਡੇ ਦੁਆਰਾ ਚੁਣੀ ਗਈ ਫਰਮ ਨੂੰ ਤੁਹਾਡਾ. ਅੰਤਿਮ-ਸੰਸਕਾਰ ਕਰਨ ਦੀ ਪੇਸ਼ਕਸ਼ ਕਰਾਂਗੇ। ਹਾਲਾਂਕਿ, ਜੇਕਰ ਤੁਹਾਡੇ ਦੁਆਰਾ ਚੁਣਿਆ ਗਿਆ ਫਿਊਨਰਲ ਡਾਇਰੈਕਟਰ ਕਿਸੇ ਕਾਰਨ ਤੋਂ ਇਹ ਰਸਮ ਪੂਰੀ ਕਰਨ ਲਈ ਉਪਲਬਧ ਨਹੀਂ ਹੁੰਦਾ ਹੈ ਜਾਂ ਇਸਦੇ ਲਈ ਤਿਆਰ ਨਹੀਂ ਹੁੰਦਾ ਹੈ, ਤਾਂ ਇਹ ਰਸਮ ਉਸਦੀ ਥਾਂ ਸੇਫ ਹੈਂਡਸ ਫਿਊਨਰਲ ਪਲੈਨ ਦੀ ਮਰਜ਼ੀ ਨਾਲ ਇੱਕ ਵਿਕਲਪਕ ਸਥਾਨਕ ਫਿਊਨਰਲ ਡਾਇਰੈਕਟਰ ਦੁਆਰਾ ਅਦਾ ਕੀਤੀ ਜਾਵੇਗੀ। ਨੋਟ: ਮੌਜੂਦਾ ਸਮੇਂ ਵਿੱਚ, ਗਾਹਕਾਂ ਨੂੰ ਡਿਗਨਿਟੀ ਪੀਐਲਸੀ ਦੀ ਮਲਕੀਅਤ ਦੇ ਤਹਿਤ ਫਿਊਨਰਲ ਡਾਇਰੈਕਟਰ ਦੀ ਚੋਣ ਕਰਨ ਦਾ ਹੱਕ ਨਹੀਂ ਹੁੰਦਾ ਹੈ।

I wish to buy a Topaz Plan which doesn’t include any allowance for disbursements & 3rd party fees. Will these need to be paid at a later date?

ਮੈਂ ਇੱਕ ਟੋਪੈਜ਼ ਯੋਜਨਾ ਖਰੀਦਣਾ ਚਾਹੁੰਦਾ ਹਾਂ ਜਿਸ ਵਿੱਚ ਅਦਾਇਗੀ ਅਤੇ ਤੀਸਰੀ ਪਾਰਟੀ ਦੀਆਂ ਫੀਸਾਂ ਲਈ ਕੋਈ ਭੱਤਾ ਸ਼ਾਮਲ ਨਹੀਂ ਹੁੰਦਾ ਹੈ। ਕੀ ਇਹਨਾਂ ਦਾ ਭੁਗਤਾਨ ਬਾਅਦ ਦੀ ਤਾਰੀਖ਼ ਵਿੱਚ ਕੀਤਾ ਜਾ ਸਕਦਾ ਹੈ?

Yes. Should you choose the Topaz option, then at some point the cremation fee (or interment fee, if burial) doctor’s fee, and minister’s or celebrant’s fee for the service at the crematorium (or graveside, if burial) will need to be paid. If you wish to pay these fees before you pass away, then you can do so by contacting Safe Hands Funeral Plans, and you will be charged whatever our standard disbursement allowance rate happens to be at the time (currently £1,200). If the disbursement fees have not been paid by the time you pass away, then your loved ones/representatives will be required to pay them directly to the funeral director, at whatever the rate for each element happens to be at that time.

ਜੀ ਹਾਂ। ਜੇਕਰ ਤੁਸੀਂ ਟੋਪੈਜ਼ ਯੋਜਨਾ ਚੁਣਦੇ ਹੋ, ਤਾਂ ਇੱਕ ਸਮੇਂ ‘ਤੇ ਸ਼ਮਸ਼ਾਨ ਘਾਟ (ਜਾਂ ਕਬਰਸਤਾਨ ਵਿੱਚ) ਵਿੱਚ ਰਸਮ ਅਦਾ ਕਰਨ ਲਈ ਦਾਹ ਸਸਕਾਰ ਦੀ ਫੀਸ (ਜਾਂ ਦਫ਼ਨਾਏ ਜਾਣ ਦੀ ਫੀਸ), ਡਾਕਟਰ ਦੀ ਫੀਸ, ਅਤੇ ਮੰਤਰੀ ਜਾਂ ਪਾਦਰੀ ਦਾ ਫੀਸ ਦਾ ਭੁਗਤਾਨ ਕਰਨਾ ਹੋਵੇਗਾ। ਜੇਕਰ ਤੁਸੀਂ ਇਹਨਾਂ ਫੀਸਾਂ ਦਾ ਭੁਗਤਾਨ ਆਪਣੀ ਮੌਤ ਹੋਣ ਤੋਂ ਪਹਿਲਾਂ ਹੀ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸੇਫ ਹੈਂਡਸ ਫਿਊਨਰਲ ਪਲੈਨਸ ਨਾਲ ਸੰਪਰਕ ਕਰਕੇ ਅਜਿਹਾ ਕਰ ਸਕਦੇ ਹੋ, ਅਤੇ ਤੁਹਾਡੇ ਕੋਲੋਂ ਉਸ ਸਮੇਂ ‘ਤੇ (ਇਸ ਸਮੇਂ £1,200) ਸਾਡੀ ਮਿਆਰੀ ਅਦਾਇਗੀ ਭੱਤੇ ਦੀ ਦਰ ਮੁਤਾਬਕ ਵਸੂਲੀ ਕੀਤੀ ਜਾਵੇਗੀ। ਜੇਕਰ ਤੁਹਾਡੀ ਮੌਤ ਤੱਕ ਅਦਾਇਗੀ ਦਾ ਭੁਗਤਾਨ ਨਾ ਕੀਤਾ ਗਿਆ ਹੋਵੇ, ਤਾਂ ਇਹ ਭੁਗਤਾਨ ਤੁਹਾਡੇ ਕਰੀਬੀਆਂ/ਨੁਮਾਇੰਦਿਆਂ ਦੁਆਰਾ ਸਿੱਧੇ ਤੌਰ ‘ਤੇ ਫਿਊਨਰਲ ਨਿਰਦੇਸ਼ਕ ਨੂੰ ਉਸ ਸਮੇਂ ਦੀ ਦਰ ਮੁਤਾਬਕ ਕਰਨਾ ਹੋਵੇਗਾ।

Will the funeral director who undertakes the funeral be local?

ਕੀ ਦਫਨਾਉਣ ਦੀ ਰਸਮ ਅਦਾ ਕਰਨ ਵਾਲਾ ਫਿਊਨਰਲ ਨਿਰਦੇਸ਼ਕ ਸਥਾਨਕ ਹੋਵੇਗਾ?

If the plan holder is purchasing a Topaz, Pearl, Sapphire, or Ruby Plan; then the funeral director will always be local to the plan holder’s place of residence at the time of their death. NOTE: If the customer is purchasing a Direct Cremation Plan, then the funeral director may not necessarily be based locally (but as the Direct Cremation Plan covers the cremation of the body only, the funeral director’s location is immaterial).

ਜੇਕਰ ਯੋਜਨਾ ਧਾਰਕ ਇੱਕ ਟੋਪੈਜ਼, ਪਰਲ, ਸਫਾਇਅਰ, ਜਾਂ ਰੂਬੀ ਯੋਜਨਾ ਖਰੀਦਦਾ ਹੈ; ਤਾਂ ਫਿਊਨਰਲ ਨਿਰਦੇਸ਼ਕ ਯੋਜਨਾ ਧਾਰਕ ਦੀ ਮੌਤ ਵੇਲੇ ਹਮੇਸ਼ਾ ਉਸਦੇ ਨਿਵਾਸ ਦੇ ਸਥਾਨ ‘ਤੇ ਸਥਾਨਕ ਹੋਵੇਗਾ। ਨੋਟ: ਜੇਕਰ ਗਾਹਕ ਸਿੱਧੀ ਸੰਸਕਾਰ ਯੋਜਨਾ ਦੀ ਖਰੀਦ ਕਰਦਾ ਹੈ, ਤਾਂ ਇਹ ਜ਼ਰੂਰੀ ਨਹੀਂ ਹੈ ਕਿ ਫਿਊਨਰਲ ਨਿਰਦੇਸ਼ਕ ਸਥਾਨਕ ਹੋਵੇ (ਪਰ ਕਿਉਂਕਿ ਸਿੱਧੀ ਸੰਸਕਾਰ ਯੋਜਨਾ ਵਿੱਚ ਸਿਰਫ ਸਰੀਰ ਦੇ ਅੰਤਿਮ ਸੰਸਕਾਰ ਨੂੰ ਸ਼ਾਮਲ ਕੀਤਾ ਜਾਂਦਾ ਹੈ, ਇਸਲਈ ਫਿਊਨਰਲ ਨਿਰਦੇਸ਼ਕ ਦਾ ਸਥਾਨ ਬਹੁਤਾ ਜ਼ਰੂਰੀ ਨਹੀਂ ਹੁੰਦਾ ਹੈ)।

What is the ‘Instalment Handling Charge’ (applicable only to plans paid over 36, 60, and 120 monthly instalments)?

‘ਕਿਸ਼ਤ ਹੈਂਡਲਿੰਗ ਖਰਚਾ’ ਕੀ ਹੁੰਦਾ ਹੈ (ਸਿਰਫ 36, 60, ਅਤੇ 120 ਦੀਆਂ ਮਹੀਨੇਵਾਰ ਕਿਸ਼ਤਾਂ ਦੇ ਭੁਗਤਾਨਯੋਗ ਯੋਜਨਾ ‘ਤੇ ਲਾਗੂ ਹੁੰਦਾ ਹੈ)?

Where a customer spreads the cost of their Safe Hands Funeral Plan over 36, 60, and 120 months, each instalment takes time to process, both by the company and by the Trust into which it is securely invested. The company can absorb that cost where the payment period is up to 24 months, but over a longer period, where there are up to 120 transactions to process, the company needs to make a small charge to cover part of that processing cost.

ਜਿੱਥੇ ਇੱਕ ਗਾਹਕ 36, 60 ਅਤੇ 120 ਮਹੀਨਿਆਂ ਤੱਕ ਆਪਣੇ ਸੇਫ ਹੈਂਡਸ ਫਿਊਨਰਲ ਪਲੈਨ ਦੀ ਲਾਗਤ ਵੰਡ ਦਿੰਦਾ ਹੈ, ਇਹ ਉਸ ਕੰਪਨੀ ਅਤੇ ਟ੍ਰਸਟ ਦੋਹਾਂ ਵਿੱਚ ਸੁਰੱਖਿਅਤ ਢੰਗ ਨਾਲ ਨਿਵੇਸ਼ ਕੀਤਾ ਗਿਆ ਹੈ, ਵਿੱਚ ਹਰ ਇੱਕ ਕਿਸ਼ਤ ਨੂੰ ਪੂਰਾ ਕਰਨ ਵਿੱਚ ਸਮਾਂ ਲੱਗਦਾ ਹੈ। ਕੰਪਨੀ ਉਸ ਲਾਗਤ ਨੂੰ ਆਪਣੇ ਅੰਦਰ ਲੈ ਸਕਦੀ ਹੈ ਜਿੱਥੇ ਭੁਗਤਾਨ ਦੀ ਮਿਆਦ 24 ਮਹੀਨਿਆਂ ਤੱਕ ਦੀ ਹੁੰਦੀ ਹੈ, ਪਰ ਲੰਬੇ ਸਮੇਂ ਦੇ ਦੌਰਾਨ, ਜਿੱਥੇ 120 ਤੋਂ ਵੱਧ ਲੈਣ-ਦੇਣ ਪ੍ਰੋਸੈੱਸ ਕਰਨੇ ਹੁੰਦੇ ਹਨ, ਉਸਦੇ ਲਈ ਕੰਪਨੀ ਉਸ ਪ੍ਰਾਸੈਸਿੰਗ ਲਾਗਤ ਨੂੰ ਕਵਰ ਕਰਨ ਲਈ ਕੁੱਝ ਖਰਚਾ ਵਸੂਲ ਕਰਦੀ ਹੈ।

Why isn’t the ‘Instalment Handling Charge’ (applicable only to plans paid for over 36, 60, or 120 months) just called ‘interest’?

‘ਕਿਸ਼ਤ ਹੈਂਡਲਿੰਗ ਖਰਚਾ’ (ਸਿਰਫ 36, 60, ਜਾਂ 120 ਦੀਆਂ ਮਹੀਨੇਵਾਰ ਕਿਸ਼ਤਾਂ ਦੇ ਭੁਗਤਾਨਯੋਗ ਯੋਜਨਾ ‘ਤੇ ਲਾਗੂ ਹੁੰਦਾ ਹੈ) ਨੂੰ ਸਿੱਧਾ ‘ਵਿਆਜ’ ਕਿਉਂ ਨਹੀਂ ਕਿਹਾ ਜਾਂਦਾ ਹੈ?

The term ‘interest’ can only be applied to products that are sold on credit, which is where the provider is giving something now which is not yet paid for in full. When a customer buys a funeral plan, they get the full value of the plan only when they have paid for it in full. The provider does not give credit to the plan holder to finance their purchase. So the instalment options offered are solely to enable plan holders to spread the cost of their plan over an extended period, and through doing so, minimise the impact that paying for it in full would otherwise have on their finances.

‘ਵਿਆਜ’ ਸ਼ਬਦ ਸਿਰਫ ਉਹਨਾਂ ਉਤਪਾਦਾਂ ਉੱਪਰ ਲਾਗੂ ਕੀਤਾ ਜਾ ਸਕਦਾ ਹੈ ਜੋ ਕ੍ਰੈਡਿਟ ਤੇ ਵੇਚੇ ਜਾਂਦੇ ਹਨ, ਜਿਸਦਾ ਮਤਲਬ ਹੈ ਕਿ ਪ੍ਰਦਾਤਾ ਅਜਿਹੀ ਕੋਈ ਚੀਜ਼ ਪ੍ਰਦਾਨ ਕਰਦਾ ਹੈ ਜਿਸਦਾ ਭੁਗਤਾਨ ਇੱਕੋ ਸਮੇਂ ਪੂਰੀ ਤਰ੍ਹਾਂ ਨਹੀਂ ਕੀਤਾ ਜਾਂਦਾ ਹੈ। ਜਦੋਂ ਕੋਈ ਗਾਹਕ ਅੰਤਿਮ-ਸੰਸਕਾਰ ਦੀ ਯੋਜਨਾ ਖਰੀਦਦਾ ਹੈ, ਤਾਂ ਉਹਨਾਂ ਨੂੰ ਯੋਜਨਾ ਦਾ ਪੂਰਾ ਮੁੱਲ ਉਦੋਂ ਪ੍ਰਾਪਤ ਹੁੰਦਾ ਹੈ ਜਦੋਂ ਜਦੋਂ ਉਹ ਇਸਦਾ ਪੂਰਾ ਭੁਗਤਾਨ ਕਰ ਦਿੰਦੇ ਹਨ। ਪ੍ਰਦਾਤਾ ਯੋਜਨਾ ਧਾਰਕ ਨੂੰ ਉਸਦੀ ਖਰੀਦ ਲਈ ਵਿੱਤ ਮੁਹੱਈਆ ਨਹੀਂ ਕਰਾਉਂਦਾ ਹੈ। ਇਸ ਲਈ ਕਿਸ਼ਤਾਂ ਲਈ ਪੇਸ਼ ਕੀਤੇ ਗਏ ਵਿਕਲਪ ਸਿਰਫ ਯੋਜਨਾ ਧਾਰਕਾਂ ਨੂੰ ਉਹਨਾਂ ਦੀ ਯੋਜਨਾ ਦੀ ਵਧੇਰੇ ਮਿਆਦ ਦੇ ਦੌਰਾਨ ਲਾਗਤ ਨੂੰ ਵੰਡਣ ਦੇ ਯੋਗ ਬਣਾਉਂਦੇ ਹਨ, ਅਤੇ ਅਜਿਹਾ ਕਰਕੇ, ਇਸਦੇ ਪੂਰੇ ਭੁਗਤਾਨ ਤੋਂ ਉਹਨਾਂ ਦੀ ਵਿੱਤੀ ਹਾਲਤ ਉੱਪਰ ਹੋਣ ਵਾਲੇ ਅਸਰ ਨੂੰ ਘੱਟ ਕਰਦੇ ਹਨ।

ਅੰਤਿਮ ਸੰਸਕਾਰ ਪਲਾਨ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਲੋਕ ਆਪਣੇ ਕਰੀਬੀਆਂ ਦੀ ਸੰਸਕਾਰ ਦੀ ਵੱਧਦੀ ਕੀਮਤਾਂ ਤੋਂ ਰੱਖਿਆ ਕਰ ਸਕਦੇ ਹਨ ਅਤੇ ਕਿਸੇ ਗੈਰਯਕੀਨੀ ਜਾਂ ਦੁਬਿਧਾ ਨੂੰ ਖਤਮ ਕਰਨ ਵਿੱਚ ਮਦਦ ਕਰ ਸਕਦੇ ਹਨ ਤਾਂ ਜੋ ਕਿਸੇ ਵਿਅਕਤੀ ਦੀ ਪਸੰਦੀਦਾ ਵਿਵਸਥਾ ਨੂੰ ਅੰਤਿਮ ਸੰਸਕਾਰ ਵਿੱਚ ਸ਼ਾਮਲ ਕੀਤਾ ਜਾ ਸਕੇ।

What are the key aspects of the trust fund?

ਟ੍ਰਸਟ ਫੰਡ ਦੇ ਮੁੱਖ ਪਹਿਲੂ ਕਿਹੜੇ ਹਨ?

ਟ੍ਰਸਟ ਫੰਡ ਦੇ ਮੁੱਖ ਪਹਿਲੂ ਹਨ:
 ਟਰੱਸਟੀਜ਼: ਪਿਟਮੈਂਸ ਟਰੱਸਟੀਜ਼ ਲਿਮਟਿਡ (ਪੀਟੀਐਲ) – ਟ੍ਰਸਟ ਵਿੱਚ £ਅਰਬ ਦੇ ਨਾਲ ਵਿਸ਼ੇਸ਼ ਪੈਨਸ਼ਨ ਫੰਡ ਨਿਵੇਸ਼ਕ। 
ਟ੍ਰਸਟ ਫੰਡ ਪ੍ਰਬੰਧਕ: ਯੂਬੀਐਸ – ਗਲੋਬਲ ਫਾਈਨਾਂਸ ‘ਦੁਨੀਆ ਦੇ ਬੇਹਤਰੀਨ ਨਿਵੇਸ਼ਕ ਬੈਂਕ 2016’ ਵਿੱਚ ‘ਸਭ ਤੋਂ ਉੱਤਮ ਗਲੋਬਲ ਨਿਵੇਸ਼ਕ ਬੈਂਕ’ ਲਈ ਨਾਮਜ਼ਦ ਬਹੁ-ਰਾਸ਼ਟਰੀ ਨਿਵੇਸ਼ ਪ੍ਰਬੰਧਕ ਫਰਮ। 
ਐਕਚੁਅਰੀ ਅਤੇ ਆਡੀਟਰ: ਮਜ਼ਾਰ – ਯੂਕੇ ਦੇ ਸਭ ਤੋਂ ਵੱਡੀਆਂ ਅਕਾਊਂਟਿੰਗ ਅਤੇ ਆਡਿਟਿੰਗ ਫਰਮਾਂ ਵਿੱਚੋਂ ਇੱਕ।
ਸਾਲੀਸਿਟਰਸ: ਰਿਗਲੇਜ਼ ਐਲਐਲਪੀ – ਟ੍ਰਸਟ ਫੰਡਾਂ ਵਿੱਚ ਮਾਹਰ ਫਰਮ। 

Can Safe Hands plans be purchased on behalf of someone else?

ਕੀ ਸੇਫ ਹੈਂਡਸ ਪਲੈਨ ਕਿਸੇ ਹੋਰ ਵੱਲੋਂ ਖਰੀਦੇ ਜਾ ਸਕਦੇ ਹਨ?

Yes, all paperwork must be signed by the purchaser, and a correspondence address must be supplied. If the plan is to be paid by instalments using bank accounts other than the purchaser’s accounts, then signed proof will be required that the purchaser has control over these accounts or the plan holder will be required to sign.

ਜੀ ਹਾਂ, ਸਾਰਿਆਂ ਦਸਤਾਵੇਜ਼ਾਂ ਉੱਪਰ ਖਰੀਦਦਾਰ ਦੇ ਦਸਤਖਤ ਹੋਣੇ ਚਾਹੀਦੇ ਹਨ, ਅਤੇ ਇੱਕ ਪੱਤਰ-ਵਿਹਾਰ ਲਈ ਇੱਕ ਪਤਾ ਦਿੱਤਾ ਜਾਣਾ ਚਾਹੀਦਾ ਹੈ। ਜੇਕਰ ਖਰੀਦਦਾਰ ਦੇ ਖਾਤੇ ਤੋਂ ਇਲਾਵਾ ਕਿਸੇ ਹੋਰ ਬੈਂਕ ਖਾਤਿਆਂ ਰਾਹੀਂ ਯੋਜਨਾ ਦਾ ਭੁਗਤਾਨ ਕਿਸ਼ਤਾਂ ਵਿੱਚ ਕੀਤਾ ਜਾਂਦਾ ਹੈ, ਤਾਂ ਯੋਜਨਾ ਧਾਰਕ ਦੇ ਇਹਨਾਂ ਖਾਤਿਆਂ ਉੱਪਰ ਨਿਯੰਤਰਣ ਪ੍ਰਮਾਣਿਤ ਕਰਨ ਲਈ ਦਸਤਖਤ ਕੀਤਾ ਗਿਆ ਪਛਾਣ ਪੱਤਰ ਨੱਥੀ ਕੀਤਾ ਜਾਣਾ ਚਾਹੀਦਾ ਹੈ ਜਾਂ ਯੋਜਨਾ ਧਾਰਕ ਦੇ ਦਸਤਖਤ ਹੋਣੇ ਚਾਹੀਦੇ ਹਨ।

Do Safe Hand Plans include a church service?

 ਕੀ ਸੇਫ ਹੈਂਡਸ ਪਲੈਨ ਵਿੱਚ ਗਿਰਜਾਘਰ ਦੀ ਸਰ੍ਵਿਸ ਸ਼ਾਮਲ ਹੁੰਦੀ ਹੈ?

No, Safe Hand Plans do not include a church service. Church services are an additional £350 on top of the price of the plan.

ਨਹੀਂ, ਸੇਫ ਹੈਂਡਸ ਪਲੈਨ ਵਿੱਚ ਗਿਰਜਾਘਰ ਦੀ  ਸਰਵਿਸ ਸ਼ਾਮਲ  ਨਹੀਂ ਹੁੰਦੀ ਹੈ। ਗਿਰਜਾਘਰ ਦੀਆਂ  ਸਰਵਿਸਿਸ ਦੀ ਲਾਗਤ ਯੋਜਨਾ ਦੀ ਕੀਮਤ ਤੋਂ ਇਲਾਵਾ £350 ਹੁੰਦੀ ਹੈ।

What is an Either/Or Funeral Plan?

ਅੰਤਿਮ ਸੰਸਕਾਰ ਦੀ Either/Or (ਕੋਈ ਵੀ/ਜਾਂ) ਯੋਜਨਾ ਕਿਹੜੀ ਹੁੰਦੀ ਹੈ?

This is a single plan that can be shared between two plan holders. The benefits of the plan can be applied either when the first named plan holders pass away, or when then the second named plan holder passes away.

ਇਹ ਇੱਕ ਅਜਿਹੀ ਇਕੱਲੀ ਯੋਜਨਾ ਹੈ ਜੋ ਦੋ ਯੋਜਨਾ ਧਾਰਕਾਂ ਵਿਚਕਾਰ ਸਾਂਝੀ ਕੀਤੀ ਜਾ ਸਕਦੀ ਹੈ। ਯੋਜਨਾ ਦੇ ਲਾਭ ਉਦੋਂ ਲਾਗੂ ਕੀਤੇ ਜਾ ਸਕਦੇ ਹਨ ਜਦੋਂ ਪਹਿਲੇ ਨਾਮਜ਼ਦ ਯੋਜਨਾ ਧਾਰਕ ਦੀ ਮੌਤ ਹੋ ਜਾਂਦੀ ਹੈ, ਜਾਂ ਦੂਸਰੇ ਨਾਮਜ਼ਦ ਯੋਜਨਾ ਧਾਰਕ ਦੀ ਮੌਤ ਹੋ ਜਾਂਦੀ ਹੈ।

What happens if the plan holder passes away before the plan is paid in full?

ਜੇਕਰ ਯੋਜਨਾ ਦਾ ਪੂਰਾ ਭੁਗਤਾਨ ਕਰਨ ਤੋਂ ਪਹਿਲਾਂ ਹੀ ਯੋਜਨਾ ਧਾਰਕ ਦੀ ਮੌਤ ਹੋ ਜਾਂਦੀ ਹੈ ਤਾਂ ਕੀ ਹੁੰਦਾ ਹੈ?

If the Plan holder passes away before all instalments are paid, the balance of the plan (together with any other funeral director’s cost already incurred) must be paid before the funeral can take place.

ਜੇਕਰ ਸਾਰੀਆਂ ਕਿਸ਼ਤਾਂ ਅਦਾ ਕਰਨ ਤੋਂ ਪਹਿਲਾਂ ਹੀ ਯੋਜਨਾ ਧਾਰਕ ਦੀ ਮੌਤ ਹੋ ਜਾਂਦੀ ਹੈ, ਤਾਂ ਬਕਾਇਆ ਰਕਮ (ਫਿਊਨਰਲ ਨਿਰਦੇਸ਼ਕ ਦੀ ਪਹਿਲਾਂ ਦੀ ਕਿਸੇ ਲਾਗਤ ਦੇ ਸਮੇਤ) ਦਾ ਭੁਗਤਾਨ ਅੰਤਿਮ-ਸੰਸਕਾਰ ਦੀ ਰਸਮ ਅਦਾ ਕਰਨ ਤੋਂ ਪਹਿਲਾਂ ਕੀਤਾ ਜਾਣਾ ਚਾਹੀਦਾ ਹੈ।

Show All Plans What are Plan Extras

ਸਾਰੀਆਂ ਯੋਜਨਾਵਾਂ ਦਿਖਾਓ  ਯੋਜਨਾ ਦੇ ਬਾਰੇ ਵਧੇਰੇ ਹੋਰ ਕੀ ਹੈ


Comments are closed.